ਪੈਸਾ ਹਮੇਸ਼ਾ ਤੋਂ ਮਨੁੱਖ ਦੀ ਮੁੱਢਲੀ ਜਰੂਰਤ ਰਿਹਾ ਹੈ. ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਕੋਲ ਪੈਸਾ ਹੁੰਦਾ ਤਾਂ ਹੈ, ਪਰ ਉਹ ਇਹ ਨਹੀਂ ਸਮਝ ਪਾਉਂਦੇ ਕਿ ਇਸ ਨੂੰ ਸਾਂਭਿਆ ਕਿਵੇਂ ਜਾਏ? ਇਸ ਦਾ ਨਿਵੇਸ਼ ਕਿੱਥੇ ਕੀਤਾ ਜਾਏ? ਹਾਲਾਂਕਿ ਪੈਸੇ ਬਾਰੇ ਦੁਨੀਆ ਭਰ ਵਿਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਪਰ ਮੋਨਿਕਾ ਹਾਲਨ ਦੀ ਇਹ ਕਿਤਾਬ ਇਸ ਅਰਥ ਵਿਚ ਨਿਵੇਕਲੀ ਹੈ, ਕਿਉਂਕਿ ਇਸ ਵਿਚ ਲੇਖਿਕਾ ਭਾਰਤੀ ਲੋਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੂੰ ਪੈਸੇ ਬਾਰੇ ਮਹੱਤਵਪੂਰਨ ਨੁਕਤੇ ਸਮਝਾਉਂਦੀ ਹੈ. ਦੂਜੇ ਸ਼ਬਦਾਂ ਵਿਚ ਆਖਿਆ ਜਾ ਸਕਦਾ ਹੈ ਕਿ ਇਸ ਕਿਤਾਬ ਵਿਚ ਉਹ ਤੁਹਾਨੂੰ ਅਮੀਰ ਬਣਨ ਦਾ ਕੋਈ ਫ਼ਾਰਮੂਲਾ ਨਹੀਂ ਦਿੰਦੀ, ਬਲਕਿ ਬੇਹੱਦ ਸੌਖੀ ਭਾਸ਼ਾ ਵਿਚ ਇਹ ਦੱਸਦੀ ਹੈ ਕਿ ਤੁਸੀਂ ਬੱਚਤ ਕਿਵੇਂ ਕਰਨੀ ਹੈ. ਉਹ ਦੱਸਦੀ ਹੈ ਕਿ ਤੁਹਾਡੇ ਕੋਲ ਬੇਸ਼ੱਕ ਬਹੁਤ ਥੋੜ੍ਹਾ ਪੈਸਾ ਹੈ, ਪਰ ਇਸ ਦੀ ਜੇਕਰ ਤੁਸੀਂ ਸਹੀ ਤਰੀਕੇ ਨਾਲ ਸੰਭਾਲ ਕਰਦੇ ਹੋ ਤਾਂ ਤੁਸੀਂ ਬਹੁਤ ਜਿਆਦਾ ਅਮੀਰ ਜਾਂ ਕਰੋੜਪਤੀ ਤਾਂ ਨਹੀਂ, ਪਰ ਏਨੇ ਕੁ ਯੋਗ ਜਰੂਰ ਹੋ ਸਕਦੇ ਹੋ ਜਿਸ ਨਾਲ ਤੁਹਾਨੂੰ ਭਵਿੱਖ ਵਿਚ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ. ਭਾਰਤੀ ਲੋਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਪੈਸੇ ਬਾਰੇ ਲਿਖੀ ਗਈ ਇਹ ਦਿਲਕਸ਼ ਕਿਤਾਬ ਯਕੀਨਨ ਤੁਹਾਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੀ ਹੈ. ~ਪ੍ਰਕਾਸ਼ਕ
Publisher: Rethink Foundation; First edition (19 July 2022)
Paperback: 184 pages
Language: Punjabi